ਸ੍ਰੀਨਗਰ, 29 ਮਈ
ਪੀਡੀਪੀ ਮੁਖੀ ਮਹਬਿੂਬਾ ਮੁਫਤੀ ਨੇ ਅੱਜ ਕਿਹਾ ਕਿ ਅਜਿਹੀ ਕੋਈ ਰਾਕੇਟ ਸਾਇੰਸ ਨਹੀਂ ਹੈ ਜਿਸ ਤੋਂ ਇਹ ਗੱਲ ਸਮਝ ਲੱਗ ਸਕੇ ਕਿ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੂੰ ਈਡੀ ਵੱਲੋਂ ਕਿਉਂ ਸੰਮਨ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੀਏਜੀਡੀ ਗੱਠਜੋੜ ਦੇ ਆਗੂਆਂ ਦੇ ਏਕੇ ਤੋਂ ਡਰ ਲੱਗਦਾ ਹੈ। ਸ੍ਰੀ ਅਬਦੁੱਲਾ ਨੂੰ ਈਡੀ ਵੱਲੋਂ ਸੰਮਨ ਭੇਜਣ ਸਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ,‘ਕੀ ਕੁਝ ਕਹਿਣ ਦੀ ਲੋੜ ਹੈ? ਭਾਰਤ ਸਰਕਾਰ ਗੁਪਕਾਰ ਗੱਠਜੋੜ ਦੇ ਆਗੂਆਂ ਤੋਂ ਡਰਦੀ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਅਸੀਂ ਇਕੱਠੇ ਹੋ ਗਏ ਤਾਂ ਜੰਮੂ ਕਸ਼ਮੀਰ ਬਾਰੇ ਉਨ੍ਹਾਂ ਦੀ ਯੋਜਨਾ ਫੇਲ੍ਹ ਹੋ ਜਾਵੇਗੀ।’ ਜ਼ਿਕਰਯੋਗ ਹੈ ਕਿ ਸ੍ਰੀ ਅਬਦੁੱਲਾ, ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ (ਪੀਏਜੀਡੀ) ਦੇ ਮੁਖੀ ਹਨ। -ਪੀਟੀਆਈ