ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 15 ਨਵੰਬਰ
ਸੀਬੀਆਈ ਅਤੇ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਦੇ ਡਾਇਰੈਕਟਰਾਂ ਦਾ ਬੀਤੇ ਦਿਨ ਕਾਰਜਕਾਲ ਵਧਾਉਣ ਮਗਰੋਂ ਕੇਂਦਰ ਸਰਕਾਰ ਨੇ ਅੱਜ ਰੱਖਿਆ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਅਤੇ ਰਿਸਰਚ ਤੇ ਅਨੈਲੇਸਿਸ ਵਿੰਗ (ਰਾਅ) ਦੇ ਮੁਖੀ ਦੇ ਕਾਰਜਕਾਲ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਦਾ ਕਾਰਜਕਾਲ ਕੇਸ-ਟੂ-ਕੇਸ ਦੇ ਆਧਾਰ ’ਤੇ ਵਧਾਇਆ ਜਾ ਸਕੇਗਾ ਪਰ ਸੇਵਾਕਾਲ ਵਿੱਚ ਵਾਧਾ ਦੋ ਵਰ੍ਹਿਆਂ ਤੋਂ ਵਧ ਨਹੀਂ ਹੋਵੇਗਾ। ਇਹ ਅਧਿਕਾਰੀ ਮੌਜੂਦਾ ਸਮੇਂ 62 ਸਾਲਾਂ ਤੱਕ ਨੌਕਰੀ ਕਰ ਸਕਦੇ ਹਨ।