ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ 27 ਸੂਬਿਆਂ ਦੇ 9,879.61 ਕਰੋੜ ਰੁਪਏ ਦੀਆਂ ਪੂੰਜੀ ਖ਼ਰਚ ਬਾਰੇ ਤਜਵੀਜ਼ਾਂ ਮਨਜ਼ੂਰ ਕਰ ਲਈਆਂ ਹਨ। ਇਸ ਵਿਚੋਂ 4939.81 ਕਰੋੜ ਰੁਪਏ ਪਹਿਲੀ ਕਿਸ਼ਤ ਵਜੋਂ ਰਿਲੀਜ਼ ਕਰ ਦਿੱਤੇ ਗਏ ਹਨ। ਮੰਤਰਾਲੇ ਨੇ ਬਿਆਨ ਵਿਚ ਕਿਹਾ ਹੈ ਕਿ ਤਾਮਿਲਨਾਡੂ ਨੂੰ ਛੱਡ ਬਾਕੀ ਸਾਰੇ ਸੂਬਿਆਂ ਨੇ ਨਵੀਂ ਐਲਾਨੀ ਸਕੀਮ ਜਿਸ ਵਿਚ ‘ਪੂੰਜੀ ਖਰਚ ਲਈ ਵਿਸ਼ੇਸ਼ ਸਹਾਇਤਾ ਰਾਜਾਂ ਨੂੰ ਦਿੱਤੀ ਜਾਣੀ ਹੈ’, ਦਾ ਫਾਇਦਾ ਲਿਆ ਹੈ। ਇਹ ਸਕੀਮ ਰਾਜ ਸਰਕਾਰ ਦਾ ਖ਼ਰਚ ਵਧਾਉਣ ਵੱਲ ਸੇਧਤ ਹੈ। -ਪੀਟੀਆਈ