ਸ਼ਿਲੌਂਗ: ਕੇਂਦਰ ਨੇ ਉੱਤਰ-ਪੂਰਬ ਦੇ ਪੰਜ ਸੂਬਿਆਂ ’ਚ 13 ਆਕਸੀਜਨ ਪਲਾਂਟਾਂ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੇਘਾਲਿਆ, ਨਾਗਾਲੈਂਡ, ਮਿਜ਼ੋਰਮ ’ਚ 3-3 ਅਤੇ ਅਰੁਣਾਚਲ ਪ੍ਰਦੇਸ਼ ਤੇ ਮਨੀਪੁਰ ’ਚ ਦੋ-ਦੋ ਆਕਸੀਜਨ ਪਲਾਂਟ ਲਗਣਗੇ। ਦੇਸ਼ ਦੇ ਸਰਕਾਰੀ ਸਿਹਤ ਕੇਂਦਰਾਂ ’ਚ ਲਾਏ ਜਾਣ ਵਾਲੇ 551 ਪਲਾਂਟਾਂ ’ਚ ਇਹ 13 ਆਕਸੀਜਨ ਪਲਾਂਟ ਵੀ ਸ਼ਾਮਲ ਹਨ। ਇਹ ਪਲਾਂਟ ਲਗਾਉਣ ਲਈ ਪੀਐੱਮ ਕੇਅਰਜ਼ ਫੰਡ ’ਚੋਂ ਪੈਸੇ ਦਿੱਤੇ ਜਾਣਗੇ। ਪ੍ਰਵਾਨਿਤ ਕੀਤੇ ਗਏ ਪਲਾਂਟਾਂ ’ਚ ਉੱਤਰ-ਪੂਰਬ ਦੇ ਤਿੰਨ ਹੋਰ ਸੂਬਿਆਂ ਸਿੱਕਮ, ਤ੍ਰਿਪੁਰਾ ਅਤੇ ਅਸਾਮ ਦਾ ਕੋਈ ਜ਼ਿਕਰ ਨਹੀਂ ਹੈ। ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਕੇ ਸੰਗਮਾ ਨੇ ਅੱਜ ਰਿਭੋਈ ਜ਼ਿਲ੍ਹੇ ਦੇ ਬਰਨੀਹਾਟ ’ਚ ਆਕਸੀਜਨ ਪਲਾਂਟ ਦਾ ਨਿਰੀਖਣ ਕੀਤਾ। ਇਸ ਪਲਾਂਟ ਤੋਂ 2 ਹਜ਼ਾਰ ਕਿਊਬਿਕ ਮੀਟਰ ਆਕਸੀਜਨ ਰੋਜ਼ਾਨਾ ਪੈਦਾ ਕੀਤੀ ਜਾ ਰਹੀ ਹੈ। -ਪੀਟੀਆਈ