ਨਵੀਂ ਦਿੱਲੀ: ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ) ਨੇ ਅੱਜ ਗੂਗਲ ’ਤੇ 936.44 ਕਰੋੜ ਰੁਪਏ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਪਲੇਅ ਸਟੋਰ ਦੀਆਂ ਨੀਤੀਆਂ ਦੇ ਸਬੰਧ ਵਿੱਚ ਗੈਰਕਾਨੂੰਨੀ ਢੰਗ ਨਾਲ ਵਪਾਰ ਕਰਨ ਕਾਰਨ ਕੀਤਾ ਗਿਆ ਹੈ। ਸੀਸੀਆਈ ਅਨੁਸਾਰ ਗੂਗਲ ਨੇ ਆਪਣੇ ਦਬਦਬੇ ਦੀ ਸਥਿਤੀ ਦੀ ਦੁਰਵਰਤੋਂ ਕੀਤੀ ਹੈ। ਸੀਸੀਆਈ ਨੇ ਗੂਗਲ ਨੂੰ ਗ਼ੈਰਕਾਨੂੰਨੀ ਕਾਰੋਬਾਰੀ ਗਤੀਵਿਧੀਆਂ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਸੀਸੀਆਈ ਨੇ ਬਿਆਨ ’ਚ ਕਿਹਾ ਕਿ ਉਸ ਨੇ ਗੂਗਲ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਕ ਨਿਰਧਾਰਤ ਸਮਾਂ ਸੀਮਾ ਅੰਦਰ ਆਪਣੇ ਕੰਮਕਾਰ ਦੇ ਢੰਗ ’ਚ ਸੁਧਾਰ ਕਰੇ। -ਪੀਟੀਆਈ