ਨਵੀਂ ਦਿੱਲੀ, 17 ਜੂਨ
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੀਬੀਐੱਸਈ ਨੂੰ ਕੋਵਿਡ-19 ਮਹਾਮਾਰੀ ਦੀ ਸਥਿਤੀ ਉੱਤੇ ਵਿਚਾਰ ਕਰਨ ਅਤੇ ਬੋਰਡ ਦੀ ਪ੍ਰੀਖਿਆ ਲੈਣ ਸਬੰਧੀ ਅਗਲੇ ਹਫ਼ਤੇ ਤੱਕ ਫੈਸਲਾ ਕਰੇ। ਮਾਪਿਆਂ ਦੇ ਇਕ ਗਰੁੱਪ, ਜਿਸ ਦੇ ਬੱਚਿਆਂ ਨੇ ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਦੇਣੀ ਹੈ, ਨੇ ਸੀਬੀਐੱਸਈ ਵੱਲੋਂ ਬੋਰਡ ਦੇ ਰਹਿੰਦੇ ਪੇਪਰ 1 ਤੋਂ 15 ਜੁਲਾਈ ਤੱਕ ਕਰਾਉਣ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ। ਮਾਪਿਆਂ ਨੇ ਦਾਅਵਾ ਕੀਤਾ ਕਿ ਜੇ ਵਿਦਿਆਰਥੀ ਇਮਤਿਹਾਨ ਵਿੱਚ ਆਉਣਗੇ ਤਾਂ ਕਰੋਨਾ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਜਸਟਿਸ ਏਐੱਮ ਖਾਨਵਿਲਕਰ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਸੀਬੀਐੱਸਈ ਨੂੰ ਸਥਿਤੀ ’ਤੇ ਵਿਚਾਰ ਕਰਨ ਅਤੇ ਬਾਕੀ ਰਹਿੰਦੇ ਪੇਪਰਾਂ ਬਾਰੇ ਅਗਲੇ ਹਫ਼ਤੇ ਤੱਕ ਫੈਸਲਾ ਕਰ ਲਏ।