ਨਵੀਂ ਦਿੱਲੀ, 9 ਨਵੰਬਰ
ਸੀਬੀਐਸਈ ਪ੍ਰੀਖਿਆਵਾਂ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਕੇਂਦਰਾਂ ਦੀ ਪਛਾਣ ਕਰਕੇ ਉਥੇ ਐਡਵਾਂਸਡ ਡੇਟਾ ਵਿਸ਼ਲੇਸ਼ਣ ਦੀ ਵਰਤੋਂ ਕਰੇਗਾ ਜਿੱਥੇ ਅਣਉਚਿਤ ਸਾਧਨਾਂ ਦੀ ਵਰਤੋਂ ਹੋਣ ਦੀ ਵਧੇਰੇ ਸੰਭਾਵਨਾ ਹੈ। ਸੀਬੀਐਸਈ ਦੇ ਡਾਇਰੈਕਟਰ (ਆਈਟੀ) ਅੰਤਰਿਕਸ਼ ਜੌਹਰੀ ਨੇ ਕਿਹਾ ਕਿ ਪ੍ਰੀਖਿਆਵਾਂ ਮਿਆਰੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਬਾਹਰੀ ਅਬਜ਼ਰਵਰਾਂ, ਫਲਾਇੰਗ ਸਕੁਐਡ ਦੀ ਨਿਯੁਕਤੀ ਅਤੇ ਸੀਸੀਟੀਵੀ ਰਾਹੀਂ ਨਿਗਰਾਨੀ ਕਰਕੇ ਅਣਉਚਿਤ ਤਰੀਕਿਆਂ ਨੂੰ ਅਪਣਾਉਣ ਤੋਂ ਰੋਕਣ ਲਈ ਸਾਰੇ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ, “ਅਸੀਂ ਅਜਿਹੇ ਕੇਸਾਂ ਅਤੇ ਕੇਂਦਰਾਂ ਦਾ ਪਤਾ ਲਗਾਉਣ ਲਈ ਐਡਵਾਂਸਡ ਡੇਟਾ ਵਿਸ਼ਲੇਸਣ ਦੀ ਵਰਤੋਂ ਕਰ ਕੇ ਇਸ ਵਿੱਚ ਹੋਰ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ ਜਿੱਥੇ ਇਮਤਿਹਾਨਾਂ ਦੌਰਾਨ ਅਣਉਚਿਤ ਸਾਧਨਾਂ ਦਾ ਸਹਾਰਾ ਲੈਣ ਦੀ ਵਧੇਰੇ ਸੰਭਾਵਨਾ ਹੈ।’’ -ਏਜੰਸੀ