ਨਵੀਂ ਦਿੱਲੀ, 28 ਜਨਵਰੀ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਹੈ ਕਿ ਸੀਬੀਐੱਸਈ ਵੱਲੋਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਡੇਟਸ਼ੀਟ ਦਾ ਐਲਾਨ 2 ਫਰਵਰੀ ਨੂੰ ਕੀਤਾ ਜਾਵੇਗਾ। ਇਹ ਪ੍ਰੀਖਿਆਵਾਂ 4 ਮਈ ਤੋਂ 10 ਜੂਨ ਦਰਮਿਆਨ ਹੋਣਗੀਆਂ। ਇਸ ਤੋਂ ਪਹਿਲਾਂ ਪੋਖਰਿਆਲ ਨੇ ਐਲਾਨ ਕੀਤਾ ਸੀ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਪਹਿਲੀ ਮਾਰਚ ਤੋਂ ਹੋਣਗੀਆਂ ਅਤੇ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ। ਫਾਈਨਲ ਪ੍ਰੀਖਿਆਵਾਂ ਸਕੂਲਾਂ ’ਚ ਹੀ ਹੋਣਗੀਆਂ। -ਏਜੰਸੀ