ਨਵੀਂ ਦਿੱਲੀ, 7 ਜੂਨ
ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀਬੀਆਈਸੀ) ਬੁੱਧਵਾਰ ਨੂੰ ਗੁਹਾਟੀ, ਮੁੰਬਈ ਅਤੇ ਸਿਲੀਗੁੜੀ ਸਮੇਤ 14 ਥਾਵਾਂ ‘ਤੇ ਕਰੀਬ 42,000 ਕਿਲੋ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰੇਗਾ। ਵਿੱਤ ਮੰਤਰਾਲਾ ਨੇ ਅੱਜ ਬਿਆਨ ‘ਚ ਕਿਹਾ ਕਿ ਬੁੱਧਵਾਰ ਨੂੰ ਦੇਸ਼ ਭਰ ‘ਚ 14 ਥਾਵਾਂ ‘ਤੇ 42,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ।’ ਇਨ੍ਹਾਂ ‘ਚ ਗੁਹਾਟੀ, ਲਖਨਊ, ਮੁੰਬਈ, ਮੁੰਦਰਾ/ਕਾਂਡਲਾ, ਪਟਨਾ ਅਤੇ ਸਿਲੀਗੁੜੀ ਸ਼ਾਮਲ ਹਨ।