ਨਵੀਂ ਦਿੱਲੀ, 2 ਸਤੰਬਰ
ਇਕ ਨਿੱਜੀ ਸੰਸਥਾ ਐਫੀਨਿਟੀ ਐਜੂਕੇਸ਼ਨ ਪ੍ਰਾਈਵੇਟ ਲਿਮਿਟਡ ਅਤੇ ਇਸ ਦੇ ਡਾਇਰੈਕਟਰਾਂ ਵੱਲੋਂ 2021 ਦੀ ਜੇਈਈ (ਮੇਨਜ਼) ਪ੍ਰੀਖਿਆ ਵਿਚ ਕਥਿਤ ਧਾਂਦਲੀ ਕੀਤੇ ਜਾਣ ਸਬੰਧੀ ਮਾਮਲੇ ’ਚ ਸੀਬੀਆਈ ਨੇ ਅੱਜ 19 ਥਾਵਾਂ ’ਤੇ ਛਾਪੇ ਮਾਰੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਦੀਆਂ ਟੀਮਾਂ ਨੇ ਦਿੱਲੀ ਤੇ ਐੱਨਸੀਆਰ, ਪੁਣੇ, ਜਮੇਸ਼ਦਪੁਰ, ਇੰਦੌਰ ਤੇ ਬੰਗਲੌਰ ਵਿਚ 19 ਥਾਵਾਂ ’ਤੇ ਛਾਪੇ ਮਾਰੇ। ਸੀਬੀਆਈ ਦੇ ਬੁਲਾਰੇ ਆਰ.ਸੀ. ਜੋਸ਼ੀ ਨੇ ਦੱਸਿਆ ਕਿ ਇਨ੍ਹਾਂ ਛਾਪਿਆਂ ਦੌਰਾਨ 25 ਲੈਪਟਾਪ, ਸੱਤ ਕੰਪਿਊਟਰ, ਕਰੀਬ 30 ਚੈੱਕ ਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਤੇ ਉਪਕਰਨ ਅਤੇ ਵੱਖ-ਵੱਖ ਵਿਦਿਆਰਥੀਆਂ ਦੀਆਂ ਮਾਰਕਸ਼ੀਟਾਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧ ਵਿਚ ਐਫੀਨਿਟੀ ਐਜੂਕੇਸ਼ਨ ਪ੍ਰਾਈਵੇਟ ਲਿਮਿਟਡ ਅਤੇ ਇਸ ਦੇ ਤਿੰਨ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ