ਨਵੀਂ ਦਿੱਲੀ, 12 ਦਸੰਬਰ
ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਸੂਬਾ ਸਰਕਾਰਾਂ ਨੂੰ ਪੁੱਛਿਆ ਕਿ ਉਹ ਸਪਸ਼ਟੀਕਰਨ ਦੇਣ ਕਿ ਉਹ ਸੀਬੀਆਈ ’ਤੇ ਭਰੋਸਾ ਕਰਦੀਆਂ ਹਨ ਜਾਂ ਨਹੀਂ ਕਿਉਂਕਿ ਸੂਬਾਈ ਸਰਕਾਰਾਂ ਵੱਲੋਂ ਆਪਣੇ ਅਧਿਕਾਰ ਖੇਤਰਾਂ ਵਿੱਚ ਸੀਬੀਆਈ ਨੂੰ ਜਾਂਚ ਲਈ ਦਿੱਤੀ ਗਈ ਸਹਿਮਤੀ ਵਾਪਸ ਲਈ ਰਹੀਆਂ ਹਨ ਤੇ ਦੂਜੇ ਪਾਸੇ ਜਨਤਕ ਦਬਾਅ ਹੇਠ ਆ ਕੇ ਕਈ ਚੋਣਵੇਂ ਕੇਸ ਜਾਂਚ ਲਈ ਸੀਬੀਆਈ ਨੂੰ ਰੈਫਰ ਕੀਤੇ ਜਾ ਰਹੇ ਹਨ। ਇਸ ਮੌਕੇ ਮੰਤਰੀ ਜਤਿੰਦਰ ਸਿੰਘ ਨੇ ਸੀਬੀਆਈ ਦੇ 47 ਹੋਣਹਾਰ ਅਧਿਕਾਰੀਆਂ ਨੂੰ ਪੁਲੀਸ ਮੈਡਲਾਂ ਨਾਲ ਸਨਮਾਨਤ ਕੀਤਾ। ਇਸ ਮੌਕੇ ਸੀਬੀਆਈ ਦੀ ਡਿਪਟੀ ਐੱਸਪੀ ਸੀਮਾ ਪਹੂਜਾ ਨੂੰ ਬੈਸਟ ਜਾਂਚ ਅਧਿਕਾਰੀ ਵਜੋਂ ਸੋਨ ਤਗਮੇ ਨਾਲ ਨਿਵਾਜਿਆ ਗਿਆ ਜਿਸ ਨੇ ਹਾਥਰਸ ਜਬਰ-ਜਨਾਹ ਕੇਸ ਅਤੇ ਹਿਮਾਚਲ ਵਿੱਚ ਗੁੜੀਆ ਜਬਰ-ਜਨਾਹ ਕੇਸ ਦੀ ਜਾਂਚ ਕੀਤੀ ਸੀ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੀਬੀਆਈ ਦੇ ਡਾਇਰੈਕਟ ਸੁਬੋਧ ਕੁਮਾਰ ਜੈਸਵਾਲ ਨੇ ਵੀ ਸੰਬੋਧਨ ਕੀਤਾ। -ਪੀਟੀਆਈ