ਨਵੀਂ ਦਿੱਲੀ, 24 ਨਵੰਬਰ
ਆਈਐੱਨਐੱਸ ਸਿੰਧੂਰਤਨ-ਐੱਮਆਰਐੱਲਸੀ ਪ੍ਰਾਜੈਕਟ ਨਾਲ ਸਬੰਧਤ ਗੁਪਤ ਸੂਚਨਾ ਕਥਿਤ ਤੌਰ ’ਤੇ ਲੀਕ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਜਲ ਸੈਨਾ ਦੇ ਕਮਾਂਡਰ ਜਗਦੀਸ਼ ਤੇ ਅਭਿਸ਼ੇਕ ਸ਼ਾਅ ਖਿਲਾਫ਼ ਸੀਬੀਆਈ ਨੇ ਦੋਸ਼ ਪੱਤਰ ਦਾਖਲ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਛੇ ਦੋਸ਼ੀਆਂ ਖ਼ਿਲਾਫ਼ ਦੋ ਦੋਸ਼ ਪੱਤਰ ਪਹਿਲਾਂ ਹੀ ਦਾਖਲ ਕੀਤੇ ਜਾ ਚੁੱਕੇ ਹਨ ਪਰ ਕਮਾਂਡਰ ਜਗਦੀਸ਼ ਤੇ ਅਭਿਸ਼ੇਕ ਖਿਲਾਫ਼ ਜਾਂਚ ਚੱਲ ਰਹੀ ਸੀ। ਸੋਮਵਾਰ ਨੂੰ ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਵੀ ਦੋਸ਼ ਪੱਤਰ ਦਾਖਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੇਵਾਮੁਕਤ ਅਧਿਕਾਰੀ ਕੋਮੋਡੋਰ ਰਣਦੀਪ ਸਿੰਘ ਤੇ ਕਮਾਂਡਰ ਐੱਸਜੇ ਸਿੰਘ, ਕਮਾਂਡਰ ਅਜੀਤ ਪਾਂਡੇ ਤੇ ਹੈਦਰਾਬਾਦ ਸਥਿਤ ਐਲਨ ਰੀਇਨਫੋਰਸਡ ਪਲਾਸਟਿਕ ਲਿਮਿਟਡ ਦੇ ਕਾਰਜਕਾਰੀ ਡਾਇਰੈਕਟਰ ਸਮੇਤ ਕਈ ਮੁਲਜ਼ਮਾਂ ਨੂੰ ਇਸ ਮਾਮਲੇ ’ਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। -ਪੀਟੀਆਈ