ਨਵੀਂ ਦਿੱਲੀ, 23 ਨਵੰਬਰ
ਸੀਬੀਆਈ ਨੇ ਭ੍ਰਿਸ਼ਟਾਚਾਰ ਕੇਸ ਦਾ ਸਾਹਮਣਾ ਕਰ ਰਹੇ ਆਈਆਰਐੱਸ ਅਧਿਕਾਰੀ ਸੰਸਾਰ ਚੰਦ ਲਈ ਕਾਲਾਂ ਦੀ ਰਿਕਾਰਡ ਦੇ ਵੇਰਵੇ ਮੁਹੱਈਆ ਕਰਵਾਉਣ ਵਿੱਚ ਕਥਿਤ ਸਹਾਇਤਾ ਕਰਨ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਸਾਬਕਾ ਅਧਿਕਾਰੀ ਜਲਜ ਸ੍ਰੀਵਾਸਤਵ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ ਕੀਤਾ ਹੈ। ਸੀਬੀਆਈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਬਿਊਰੋ ਨੇ ਹਾਲ ਹੀ ਵਿੱਚ ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ ਮੁਲਜ਼ਮ ਸ੍ਰੀ ਵਾਸਤਵ ਦੇ ਨਾਲ ਸੰਸਾਰ ਚੰਦ ਦੀ ਪਤਨੀ ਅਵਿਨਾਸ਼ ਕੌਰ ਨੂੰ ਵੀ ਨਾਮਜ਼ਦ ਕੀਤਾ ਹੈ। ਬਿਊਰੋ ਨੇ ਚਾਰਜਸ਼ੀਟ ਵਿੱਚ ਆਈਪੀਸੀ ਦੀਆਂ ਧਾਰਾਵਾਂ 120-ਬੀ (ਅਪਰਾਧਿਕ ਸਾਜ਼ਿਸ਼), 409 (ਅਪਰਾਧਿਕ ਵਿਸ਼ਵਾਸ਼ਘਾਤ) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਹਨ। -ਪੀਟੀਆਈ