ਨਵੀਂ ਦਿੱਲੀ, 22 ਜਨਵਰੀ
ਸੀਬੀਆਈ ਨੇ ਬਰਤਾਨੀਆ ਦੀ ਕੈਂਬਰਿਜ ਐਨਾਲਿਟਿਕਾ ਤੇ ਗਲੋਬਲ ਸਾਇੰਸ ਰਿਸਰਚ ਖ਼ਿਲਾਫ਼ ਫੇਸਬੁੱਕ ਦੇ 5.62 ਲੱਖ ਭਾਰਤੀ ਖਪਤਕਾਰਾਂ ਦਾ ਡੇਟਾ ਗੈਰਕਾਨੂੰਨੀ ਤਰੀਕੇ ਨਾਲ ਚੋਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਅਜਿਹੇ ਦੋਸ਼ ਲੱਗ ਰਹੇ ਹਨ ਕਿ ਕੈਂਬਰਿਜ ਐਨਾਲਿਟਿਕਾ ਨੇ ਇਹ ਡੇਟਾ ਭਾਰਤ ਵਿੱਚ ਹੋਈਆਂ ਚੋਣਾਂ ਨੂੰ ਅਸਰਅੰਦਾਜ਼ ਕਰਨ ਲਈ ਵਰਤਿਆ ਸੀ। -ਪੀਟੀਆਈ