ਨਵੀਂ ਦਿੱਲੀ, 3 ਸਤੰਬਰ
ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ 1.14 ਲੱਖ ਕਰੋੜ ਰੁਪਏ ਤੋਂ ਵੱਧ ਦੇ ਟੈਕਸ ਰਿਫੰਡ ਜਾਰੀ ਕਰ ਦਿੱਤੇ ਗਏ ਹਨ। ਪਹਿਲੀ ਅਪਰੈਲ ਤੋਂ ਲੈ ਕੇ 31 ਅਗਸਤ ਤੱਕ ਇਹ ਰਿਫੰਡ 1.97 ਕਰੋੜ ਤੋਂ ਵੱਧ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਹਨ। ਬੋਰਡ ਨੇ ਨਾਲ ਹੀ ਕਿਹਾ ਕਿ 61,252 ਕਰੋੜ ਰੁਪਏ ਦੇ ਟੈਕਸ ਰਿਫੰਡ 1,96,00,998 ਕੇਸਾਂ ਵਿਚ ਜਾਰੀ ਹੋਏ ਹਨ। ਇਸ ਤੋਂ ਇਲਾਵਾ 1,46,871 ਕੇਸਾਂ ਵਿਚ 53,158 ਕਰੋੜ ਰੁਪਏ ਕਾਰਪੋਰੇਟ ਟੈਕਸ ਰਿਫੰਡ ਦੇ ਰੂਪ ਵਿਚ ਜਾਰੀ ਕੀਤੇ ਗਏ ਹਨ। ਹਾਲ ਹੀ ਵਿਚ ਆਮਦਨ ਕਰ ਵਿਭਾਗ ਨੇ ਦੱਸਿਆ ਸੀ ਕਿ ਵਰਤਮਾਨ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਵਿਚ ਕਾਰਪੋਰੇਟਾਂ ਤੋਂ ਟੈਕਸ ਕੁਲੈਕਸ਼ਨ 2021-22 ਦੇ ਮੁਕਾਬਲੇ 34 ਪ੍ਰਤੀਸ਼ਤ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਅਪਰੈਲ ਤੋਂ ਜੁਲਾਈ ਵਿਚ 7.23 ਲੱਖ ਕਰੋੜ ਰੁਪਏ ਕਾਰਪੋਰੇਟ ਟੈਕਸ ਇਕੱਠਾ ਹੋਇਆ ਹੈ। -ਆਈਏਐੱਨਐੱਸ