ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਮਹਾਰਾਸ਼ਟਰ ਦੇ ਜਲਨਾ ਦੇ ਇੱਕ ਕਾਰੋਬਾਰੀ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਵੱਡੀ ਮਾਤਰਾ ਵਿੱਚ ਨਕਦੀ ਤੇ ਸੋਨਾ ਬਰਾਮਦ ਕੀਤਾ ਹੈ। ਏਜੰਸੀ ਨੇ ਇਸ ਜ਼ਬਤ ਕੀਤੀ ਜਾਇਦਾਦ ਦੀ ਕੀਮਤ 390 ਕਰੋੜ ਰੁਪਏ ਦੱਸੀ ਹੈ। ਏਜੰਸੀ ਦੇ 260 ਅਧਿਕਾਰੀਆਂ ਨੇ ਪੰਜ ਟੀਮਾਂ ਬਣਾ ਕੇ ਇੱਕ ਹਫ਼ਤਾ ਭਰ ਇਹ ਛਾਪੇ ਮਾਰਨ ਦੀ ਕਾਰਵਾਈ ਕੀਤੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਛਾਪਿਆਂ ਦੌਰਾਨ ਏਜੰਸੀ ਨੇ 58 ਕਰੋੜ ਰੁਪਏ ਨਕਦ, 32 ਕਿਲੋ ਸੋਨਾ ਤੇ ਹੋਰ ਕੀਮਤੀ ਨਗ ਜ਼ਬਤ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਇਹ ਨਕਦੀ ਗਿਣਨ ਲਈ 13 ਘੰਟੇ ਦੇ ਕਰੀਬ ਸਮਾਂ ਲੱਗਿਆ। ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਆਪਣੀ ਨਾਸਿਕ ਬਰਾਂਚ ਦੀ ਟੀਮ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ 1 ਅਗਸਤ ਨੂੰ ਛਾਪੇ ਮਾਰਨ ਦੀ ਕਾਰਵਾਈ ਸ਼ੁਰੂ ਕੀਤੀ ਸੀ। -ਪੀਟੀਆਈ