ਤਿਰੂਵਨੰਤਪੁਰਮ, 22 ਜੁਲਾਈ
ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿਚਲੇ ਦੋ ਪਸ਼ੂ ਪਾਲਣ ਕੇਂਦਰਾਂ ਵਿੱਚ ‘ਅਫਰੀਕਨ ਸਵਾਈਨ ਫੀਵਰ’ (ਏਐੱਸਐੱਫ) ਦੇ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ ਭੋਪਾਲ ਵਿਖੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਜ਼ਿਲ੍ਹੇ ਦੇ ਦੋ ਪਸ਼ੂ ਪਾਲਣ ਕੇਂਦਰਾਂ ਦੇ ਸੂਰਾਂ ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋਈ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਕੇਂਦਰ ਵਿੱਚ ਕਈ ਸੂਰਾਂ ਦੀ ਮੌਤ ਤੋਂ ਬਾਅਦ ਸੈਂਪਲ ਜਾਂਚ ਲਈ ਭੇਜੇ ਗਏ ਸਨ। ਹੁਣ ਜਾਂਚ ਦੇ ਨਤੀਜਿਆਂ ਤੋਂ ਬਾਅਦ ਬੁਖਾਰ ਦੀ ਪੁਸ਼ਟੀ ਹੋਈ ਹੈ। ਦੂਜੇ ਕੇਂਦਰ ਦੇ 300 ਸੂਰਾਂ ਨੂੰ ਮਾਰਨ ਦੇ ਹੁਕਮ ਦੇ ਦਿੱਤੇ ਗਏ ਹਨ।