ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ 3 ਅਕਤੂਬਰ ਤੋਂ 3 ਨਵੰਬਰ ਤੱਕ ਦਿੱਲੀ, ਬੰਗਾਲ ਅਤੇ ਮਣੀਪੁਰ ’ਚ ਕਰੋਨਾ ਲਾਗ ਦੇ ਕੇਸਾਂ ’ਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਇਸੇ ਸਮੇਂ ਦੌਰਾਨ ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ’ਚ ਕਰੋਨਾ ਕੇਸਾਂ ਦੀ ਗਿਣਤੀ ਘਟੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਪਿਛਲੇ 7 ਹਫ਼ਤਿਆਂ ਤੋਂ ਰੋਜ਼ਾਨਾ ਨਵੇਂ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਮੁਤਾਬਕ 16 ਤੋਂ 22 ਸਤੰਬਰ ਦੌਰਾਨ ਔਸਤਨ 90,346 ਪਾਜ਼ੇਟਿਵ ਕੇਸ ਆਏ ਸਨ ਜਦਕਿ 28 ਅਕਤੂਬਰ ਤੋਂ 3 ਨਵੰਬਰ ਦੌਰਾਨ ਰੋਜ਼ਾਨਾ 45,884 ਸੱਜਰੇ ਕੇਸ ਦਰਜ ਕੀਤੇ ਗਏ ਹਨ। ਇਸੇ ਸਮੇਂ ਦੌਰਾਨ ਰੋਜ਼ਾਨਾ ਔਸਤਨ 1,165 ਮੌਤਾਂ ਦੀ ਗਿਣਤੀ ਵੀ ਘਟ ਕੇ ਔਸਤਨ 513 ਪ੍ਰਤੀ ਦਿਨ ਰਹਿ ਗਈ ਹੈ।
-ਪੀਟੀਆਈ