ਮੁੰਬਈ: ਨਾਸਿਕ ਦੇ ਡਾ.ਜ਼ਾਕਿਰ ਹੁਸੈਨ ਹਸਪਤਾਲ ਵਿੱਚ ਲੰਘੇ ਦਿਨ ਆਕਸੀਜਨ ਸਪਲਾਈ ਵਿੱਚ ਅੜਿੱਕਾ ਪੈਣ ਕਰ ਕੇ 22 ਕਰੋਨਾ ਮਰੀਜ਼ਾਂ ਦੀ ਹੋਈ ਮੌਤ ਮਾਮਲੇ ਵਿੱਚ ਪੁਲੀਸ ਨੇ ਅੱਜ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਨਾਸਿਕ ਸ਼ਹਿਰ ਦੇ ਭੱਦਰਕਾਲੀ ਪੁਲੀਸ ਸਟੇਸ਼ਨ ਵਿੱਚ ਅੱਜ ਵੱਡੇ ਤੜਕੇ ਦਰਜ ਕੀਤੀ ਇਸ ਐੱਫਆਈਆਰ ਵਿੱਚ ਅਣਪਛਾਤਿਆਂ ਖ਼ਿਲਾਫ਼ ਧਾਰਾ 304-ਏ(ਅਣਗਹਿਲੀ ਕਰਕੇ ਮੌਤ) ਲਾਈ ਗਈ ਹੈ। -ਪੀਟੀਆਈ