ਉਨਾਓ: ਉਨਾਓ ’ਚ ਪਿਛਲੇ ਹਫ਼ਤੇ ਦੋ ਲੜਕੀਆਂ ਦੀ ਸ਼ੱਕੀ ਹਾਲਤਾਂ ’ਚ ਮੌਤ ਹੋਣ ਦੇ ਮਾਮਲੇ ’ਚ ਕਥਿਤ ਤੌਰ ’ਤੇ ਫਰਜ਼ੀ ਖ਼ਬਰਾਂ ਫੈਲਾਉਣ ਦੇ ਮਾਮਲੇ ’ਚ ਅੱਠ ਟਵਿੱਟਰ ਖਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਟਵਿੱਟਰ ਖਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ’ਚ ਸੀਨੀਅਰ ਪੱਤਰਕਾਰ ਬਰਖਾ ਦੱਤ ਦਾ ਨਿਊਜ਼ ਪੋਰਟਲ ‘ਮੋਜੋ ਸਟੋਰੀ’ ਵੀ ਸ਼ਾਮਲ ਹੈ। ਬਰਖਾ ਦੱਤ ਨੇ ਇਸ ਐੱਫਆਈਆਰ ਨੂੰ ਸ਼ੋਸ਼ਣ ਤੇ ਪ੍ਰੇਸ਼ਾਨ ਕਰਨ ਦਾ ਮਾਮਲਾ ਕਰਾਰ ਦਿੱਤਾ। ਮੋਜੋ ਸਟੋਰੀ ਤੋਂ ਇਲਾਵਾ ਜਨਜਾਗਰਣ ਲਾਈਵ, ਆਜ਼ਾਦ ਸਮਾਜ ਪਾਰਟੀ ਬੁਲਾਰੇ ਸੂਰਜ ਅੰਬੇਡਕਰ, ਅਭੈ ਕੁਮਾਰ ਆਜ਼ਾਦ, ਰਾਹੁਲ ਦਿਵਾਕਰ ਅਤੇ ਨਵਾਬ ਸਤਪਾਲ ਤੰਵਰ ਟਵਿੱਟਰ ਖਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਟਵਿੱਟਰ ਖਾਤਿਆਂ ਰਾਹੀਂ ਗਲਤ ਤੇ ਗੁੰਮਰਾਹਕੁਨ ਸੂਚਨਾ ਫੈਲਾਈ ਗਈ ਸੀ। -ਪੀਟੀਆਈ