ਚੰਡੀਗੜ੍ਹ, 28 ਫਰਵਰੀ
ਸ੍ਰੀਲਕਾ ਦੀ ਕਿ੍ਕਟ ਟੀਮ ਨੂੰ ਮੁਹਾਲੀ ਸਟੇਡੀਅਮ ਲਿਜਾਣ ਵਾਲੀ ਬੱਸ ਵਿੱਚ ਕਾਰਤੂਸ ਦੇ ਦੋ ਖੋਲ੍ਹ ਬਰਾਮਦ ਹੋਏ ਹਨ। ਪੁਲੀਸ ਸੂਤਰਾਂ ਅਨੁਸਾਰ ਇਹ ਖੋਲ੍ਹ ਸ਼ਨਿਚਰਵਾਰ ਨੂੰ ਮਿਲੇ ਸਨ। ਸ੍ਰੀਲੰਕਾ ਦੀ ਟੀਮ ਭਾਰਤ ਖ਼ਿਲਾਫ਼ ਟੈਸਟ ਮੈਚ ਖੇਡਣ ਲਈ ਇਥੇ ਆਈ ਹੋਈ ਹੈ। ਮੈਚ ਚਾਰ ਮਾਰਚ ਨੂੰ ਸ਼ੁਰੂ ਹੋਵੇਗਾ। ਇਹ ਖੋਲ੍ਹ ਬੱਸ ਦੇ ਸਾਮਾਨ ਰੱਖਣ ਵਾਲੇ ਹਿੱਸੇ ਵਿਚੋਂ ਮਿਲੇ ਹਨ, ਜੋ ਆਈਟੀ ਪਾਰਕ ਨੇੜੇ ਹੋਟਲ ਦੇ ਬਾਹਰ ਖੜ੍ਹੀ ਸੀ, ਜਿਥੇ ਸ੍ਰੀਲੰਕਾ ਦੀ ਟੀਮ ਰੁਕੀ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਡੀਡੀਆਰ ਦਰਜ ਕਰ ਲਈ ਹੈ। –ਪੀਟੀਆਈ