ਮਥੁਰਾ (ਯੂਪੀ): ਇੱਥੇ ਕੇਡੀ ਮੈਡੀਕਲ ਕਾਲਜ ਨੇੜੇ ਕੌਮੀ ਹਾਈਵੇਅ ’ਤੇ ਐਤਵਾਰ ਨੂੰ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਵਿਅਕਤੀ ਹਲਾਕ ਅਤੇ ਕਈ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਇਨ੍ਹਾਂ ਵਿੱਚ ਇਕ ਛੇ ਵਰ੍ਹਿਆਂ ਦਾ ਲੜਕਾ ਵੀ ਸ਼ਾਮਲ ਹੈ ਜਿਸ ਦੇ ਮਾਪਿਆਂ ਦੀ ਹਾਦਸੇ ਵਿੱਚ ਮੌਤ ਹੋ ਗਈ। -ਪੀਟੀਆਈ