ਮਾਛੀਵਾੜਾ ਵਿੱਚ ਕਾਰ ਤੇ ਟਿੱਪਰ ਵਿਚਾਲੇ ਟੱਕਰ; ਦੋ ਹਲਾਕ, 5 ਜ਼ਖ਼ਮੀ

ਧੁੰਦ ਕਾਰਨ ਵਾਪਰਿਆ ਹਾਦਸਾਗੁਰਦੀਪ ਸਿੰਘ ਟੱਕਰ

ਮਾਛੀਵਾੜਾ ਵਿੱਚ ਕਾਰ ਤੇ ਟਿੱਪਰ ਵਿਚਾਲੇ ਟੱਕਰ; ਦੋ ਹਲਾਕ, 5 ਜ਼ਖ਼ਮੀ

ਮਾਛੀਵਾੜਾ ਸਾਹਿਬ, 30 ਨਵੰਬਰ

ਵਿਆਹ ਵਾਲੇ ਘਰ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹੇ ਬੈਂਡ ਵਾਲਿਆਂ ਦੇ ਘਰਾਂ ’ਚ ਅੱਜ ਸਵੇਰੇ ਸੱਥਰ ਵਿਛ ਗਏ, ਜਦੋਂ ਉਨ੍ਹਾਂ ਦੀ ਕਾਰ ਚੜ੍ਹਦੀ ਸਵੇਰ ਪਈ ਸੰਘਣੀ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ ਤੇ ਜਗਪ੍ਰੀਤ ਸਿੰਘ ਗੱਬਰ (ਦੋਵੇਂ ਵਾਸੀ ਰਾੜਾ ਸਾਹਿਬ) ਵਜੋਂ ਹੋਈ ਹੈੇ। ਜ਼ਖ਼ਮੀਆਂ ਵਿੱਚ ਦਵਿੰਦਰ ਸਿੰਘ, ਰਾਣਾ (ਦੋਵੇਂ ਵਾਸੀ ਰਾੜਾ ਸਾਹਿਬ), ਮੱਖਣ ਸਿੰਘ ਤੇ ਪਵਿੱਤਰ ਸਿੰਘ (ਦੋਵੇਂ ਵਾਸੀ ਦਬੁਰਜੀ) ਅਤੇ ਤਰਸੇਮ ਸਿੰਘ ਵਾਸੀ ਲਾਂਪਰਾ ਸ਼ਾਮਲ ਹਨ। ਜਾਣਕਾਰੀ ਅਨੁਸਾਰ ਰਾੜਾ ਸਾਹਿਬ ਦੀਪ ਪਾਈਪ ਬੈਂਡ ਦੇ 7 ਮੈਂਬਰ ਇਨੋਵਾ ਕਾਰ ’ਚ ਰੋਪੜ ’ਚ ਵਿਆਹ ਵਾਲੇ ਘਰ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹੇ ਸਨ ਕਿ ਸਰਹਿੰਦ ਨਹਿਰ ਕਿਨਾਰੇ ਪਿੰਡ ਜਲਾਹ ਮਾਜਰਾ ਨੇੜ੍ਹੇ ਧੁੰਦ ਕਾਰਨ ਇਨ੍ਹਾਂ ਦੀ ਕਾਰ ਟਿੱਪਰ ਨਾਲ ਟਕਰਾ ਗਈ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All