ਨਵੀਂ ਦਿੱਲੀ, 28 ਜੁਲਾਈ
ਅਸਾਮ-ਮਿਜ਼ੋਰਮ ਦੀ ਵਿਵਾਦਤ ਸਰਹੱਦ ’ਤੇ ਸੀਏਪੀਐਫ ਨੂੰ ਤਾਇਨਾਤ ਕੀਤਾ ਜਾਵੇਗਾ। ਇਥੇ ਹੋਈ ਹਿੰਸਾ ਦੌਰਾਨ ਪੰਜ ਪੁਲੀਸ ਮੁਲਾਜ਼ਮਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋਈ ਸੀ ਅਤੇ 60 ਵਿਅਕਤੀ ਜ਼ਖ਼ਮੀ ਹੋਏ ਸਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਦੀ ਅਗਵਾਈ ਹੇਠ ਦੋ ਘੰਟਿਆਂ ਤਕ ਚੱਲੀ ਗੱਲਬਾਤ ਵਿੱਚ ਇਹ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਅਸਾਮ ਦੇ ਮੁੱਖ ਸਕੱਤਰ ਜਿਸ਼ਨੂੰ ਬਰੂਆ ਅਤੇ ਡੀਜੀਪੀ ਭਾਸਕਰ ਜਿਓਤੀ ਮਹੰਤ ਅਤੇ ਮਿਜ਼ੋਰਮ ਦੇ ਉਨ੍ਹਾਂ ਦੇ ਹਮਰੁਤਬਾ ਲਾਲਨੁਨਮਾਵਿਆ ਚੁਆਂਗੋ ਅਤੇ ਐਸਬੀਕੇ ਸਿੰਘ ਨੇ ਹਿੱਸਾ ਲਿਆ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਸਰਕਾਰਾਂ ਨੇ ਕੌਮੀ ਸ਼ਾਹਰਾਹ 306 ’ਤੇ ਵਿਵਾਦਤ ਸਰਹੱਦ ’ਤੇ ਸੀਏਪੀਐਫ ਤਾਇਨਾਤ ਕਰਨ ’ਤੇ ਸਹਿਮਤੀ ਜਤਾਈ ਹੈ।-ਏਜੰਸੀ