ਨਵੀਂ ਦਿੱਲੀ, 20 ਨਵੰਬਰ
ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਕਿ ਹਥਰਾਸ ਦੇ ਰਸਤੇ ਵਿੱਚ ਗ੍ਰਿਫ਼ਤਾਰ ਕੀਤਾ ਕੇਰਲ ਦਾ ਪੱਤਰਕਾਰ ‘ਪੱਤਰਕਾਰੀ ਦੀ ਪਰਦੇ ਪਿੱਛੇ’ ਜਾਤੀ ਤਣਾਅ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ‘ਸਾਜ਼ਿਸ਼’ ਤਹਿਤ ਉਥੇ ਜਾ ਰਿਹਾ ਸੀ। ਯੂਪੀ ਸਰਕਾਰ ਨੇ ਚੀਫ ਜਸਟਿਸ ਐੱਸਏ ਬੋਬਡੇ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਵੀ ਰਾਮਸੂਬਰਮਨੀਅਨ ਦੇ ਬੈਂਚ ਅੱਗੇ ਦਾਇਰ ਹਲਫ਼ਨਾਮੇ ਵਿਚ ਦੋਸ਼ ਲਗਾਇਆ ਹੈ ਕਿ ਸਿਦਿਕ ਕੱਪਨ ਪਾਪੂਲਰ ਫਰੰਟ ਆਫ਼ ਇੰਡੀਆ ਦਾ ਦਫਤਰ ਸਕੱਤਰ ਹੈ ਅਤੇ ਕੇਰਲ ਵਿਚ ਉਸ ਅਖਬਾਰ ਦਾ ਸ਼ਨਾਖਤੀ ਕਾਰਡ ਦਿਖਾ ਕੇ ਪੱਤਰਕਾਰ ਹੋਣ ਦਾ ਢੋਂਗ ਰਚ ਰਿਹਾ ਸੀ ਜੋ ਸਾਲ 2018 ਵਿਚ ਬੰਦ ਹੋ ਚੁੱਕਿਆ ਹੈ।