ਨੋਇਡਾ, 3 ਅਗਸਤ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਜਥੇਬੰਦੀ ਕੇਂਦਰ ਦੀ ਨਵੀਂ ਫ਼ੌਜੀ ਭਰਤੀ ਯੋਜਨਾ ‘ਅਗਨੀਪਥ’ ਖ਼ਿਲਾਫ਼ ਸੱਤ ਅਗਸਤ ਤੋਂ ਮੁਹਿੰਮ ਸ਼ੁਰੂ ਕਰੇਗੀ। ਉਹ ਪੱਛਮੀ ਉਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਟਿਕਰੀ ਇਲਾਕੇ ਵਿੱਚ ਕਿਸਾਨਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਟਿਕੈਤ ਨੇ ਜ਼ਮੀਨ ਐਕੁਆਇਰ, ਬਿਜਲੀ ਕਰ ਅਤੇ ਗੰਨਾ ਬਕਾਇਆ ਨਾਲ ਸਬੰਧਿਤ ਮੁੱਦੇ ਵੀ ਉਠਾਏ। -ਪੀਟੀਆਈ