ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਮੋਬਾਈਲ ਫੋਨ ਸੇਵਾਵਾਂ ਲਈ 96,317.65 ਕਰੋੜ ਦੀ ਬੇਸ ਕੀਮਤ ਵਾਲੇ ਅੱਠ ਸਪੈਕਟ੍ਰਮ ਬੈਂਡਾਂ ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਝ ਕੰਪਨੀਆਂ ਕੋਲ ਮੌਜੂਦ ਸਪੈਕਟ੍ਰਮ ਨੂੰ ਵੀ ਨਿਲਾਮੀ ’ਚ ਸ਼ਾਮਲ ਕੀਤਾ ਜਾਵੇਗਾ। ਬਿਆਨ ਮੁਤਾਬਕ 800, 900, 1800, 2100, 2300, 2500, 3300 ਮੈਗਾ ਹਰਟਜ਼ ਤੇ 26 ਗੀਗਾ ਹਰਟਜ਼ ’ਚ ਸਪੈਕਟ੍ਰਮਾਂ ਨੂੰ ਨਿਲਾਮੀ ਲਈ ਰੱਖਿਆ ਜਾਵੇਗਾ। -ਪੀਟੀਆਈ