ਨਵੀਂ ਦਿੱਲੀ, 2 ਮਈ
ਚੋਣ ਕਮਿਸ਼ਨ ਨੇ ਉੱਤਰਾਖੰਡ ਸਣੇ ਤਿੰਨ ਰਾਜਾਂ ਦੀ ਇਕ ਇਕ ਅਸੈਂਬਲੀ ਸੀਟ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰਾਖੰਡ ਦੀ ਚੰਪਾਵਤ, ਉੜੀਸਾ ਦੀ ਬ੍ਰਾਜਰਾਜਨਗਰ ਤੇ ਕੇਰਲਾ ਦੀ ਤਿਰਿਕਕਾਰਾ ਸੀਟ ਲਈ ਅਸੈਂਬਲੀ ਚੋਣ 31 ਮਈ ਨੂੰ ਹੋਵੇਗੀ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮ ਚੰਪਾਵਤ ਤੋਂ ਚੋਣ ਲੜਨਗੇ। ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਲਈ ਉਨ੍ਹਾਂ ਵਾਸਤੇ ਛੇ ਮਹੀਨਿਆਂ ਅੰਦਰ ਅਸੈਂਬਲੀ ਜਿੱਤਣ ਜ਼ਰੂਰੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ 3 ਜੂਨ ਨੂੰ ਹੋਵੇਗੀ। ਚੰਪਾਵਤ ਤੋਂ ਵਿਧਾਇਕ ਕੈਲਾਸ਼ ਚੰਦਰ ਗਾਹਤੋਰੀ ਨੇ ਅਜੇ ਪਿੱਛੇ ਜਿਹੇ ਅਸਤੀਫ਼ਾ ਦਿੱਤਾ ਸੀ। ਪੁਸ਼ਕਰ ਹਾਲੀਆ ਅਸੈਂਬਲੀ ਚੋਣਾਂ ਵਿੱਚ ਹਾਰ ਗਏ ਸਨ। -ਪੀਟੀਆਈ