ਕਾਹਿਰਾ, 5 ਸਤੰਬਰ
ਮਿਸਰ ਦੀ ਰਾਜਧਾਨੀ ਨਾਲ ਲੱਗਦੇ ਸਿਟੀ ਸੁਏਜ਼ ਕਨਾਲ ਵਿੱਚ ਹਾਈਵੇਅ ’ਤੇ ਬੱਸ ਪਲਟਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਫੱਟੜ ਹੋ ਗਏ। ਇਹ ਜਾਣਕਾਰੀ ਦੇਸ਼ ਦੀ ਸੂਬਾਈ ਖ਼ਬਰ ਏਜੰਸੀ ਨੇ ਅੱਜ ਸਾਂਝੀ ਕੀਤੀ। ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਕਾਹਿਰਾ-ਸੁਏਜ਼ ਸੜਕ ’ਤੇ ਹਾਦਸਾ ਸ਼ਨਿੱਚਰਵਾਰ ਨੂੰ ਵਾਪਰਿਆ। ਸ਼ਰਮ ਅਲ-ਸ਼ੇਖ ਦੇ ਰੈੱਡ ਸੀਅ ਰਿਜ਼ੋਰਟ ਤੋਂ ਬੱਸ ਕਾਹਿਰਾ ਆ ਰਹੀ ਸੀ। ਇਸੇ ਦੌਰਾਨ ਕੰਕਰੀਟ ਬੈਰੀਅਰ ਨਾਲ ਟਕਰਾ ਕੇ ਪਲਟ ਗਈ। -ਏਪੀ