ਮੁੰਬਈ, 21 ਜਨਵਰੀ
ਇਥੋਂ ਦੀ ਅਦਾਲਤ ਨੇ ਬੁਲੀ ਬਾਈ ਐਪ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਦਿਆਰਥੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਤਿੰਨੋਂ ਮੁਲਜ਼ਮਾਂ ਨੇ ‘ਮਹਿਲਾਵਾਂ ਨੂੰ ਬਦਨਾਮ’ ਕਰਨ ਜਿਹਾ ਗੰਭੀਰ ਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਵੱਡੇ ਹਿੱਤ ’ਚ ਮੁਲਜ਼ਮਾਂ ਦੀ ਨਿੱਜੀ ਆਜ਼ਾਦੀ ’ਚ ਕਟੌਤੀ ਕੀਤੀ ਜਾ ਸਕਦੀ ਹੈ। ਬੁਲੀ ਬਾਈ ਐਪ ’ਤੇ ਇਕ ਫਿਰਕੇ ਦੀਆਂ ਮਹਿਲਾਵਾਂ ਦੇ ਵੇਰਵੇ ਜਨਤਕ ਕਰਕੇ ਲੋਕਾਂ ਨੂੰ ਉਨ੍ਹਾਂ ਦੀ ਬੋਲੀ ਲਗਾਉਣ ਦਾ ਸੱਦਾ ਦਿੱਤਾ ਗਿਆ ਸੀ। ਬਾਂਦਰਾ ਮੈਟਰੋਪਾਲਿਟਨ ਅਦਾਲਤ ਦੇ ਮੈਜਿਸਟਰੇਟ ਕੋਮਲ ਸਿੰਘ ਰਾਜ ਨੇ 20 ਜਨਵਰੀ ਨੂੰ ਮੁਲਜ਼ਮਾਂ ਵਿਸ਼ਾਲ ਕੁਮਾਰ ਝਾਅ, ਸ਼ਵੇਤਾ ਸਿੰਘ ਅਤੇ ਮਾਯੰਕ ਰਾਵਤ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਂਜ ਇਸ ਬਾਰੇ ਵਿਸਥਾਰ ’ਚ ਹੁਕਮ ਅੱਜ ਮਿਲੇ ਹਨ। -ਪੀਟੀਆਈ