ਪੁਣੇ, 12 ਮਈ
ਛਿੰਛਵਾੜ ਕਸਬੇ ਨੇੜੇ ਪਿੰਪਰੀ ਵਿਚ ਅੱਜ ਇਕ ਠੇਕੇਦਾਰ ਦੇ ਮੈਨੇਜਰ ਨੇ ਐਨਸੀਪੀ ਆਗੂ ਤੇ ਪਿੰਪਰੀ ਦੇ ਵਿਧਾਇਕ ਅੰਨਾ ਭਨਸੋੜੇ ਦੇ ਦਫਤਰ ਉਤੇ ਕਥਿਤ ਤੌਰ ਉਤੇ ਗੋਲੀਆਂ ਚਲਾਈਆਂ। ਹਾਲਾਂਕਿ ਇਸ ਹਮਲੇ ਵਿਚ ਕੋਈ ਫੱਟੜ ਨਹੀਂ ਹੋਇਆ। ਪੁਲੀਸ ਨੇ ਕਿਹਾ ਕਿ ਉਹ ਗੋਲੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਗੋਲੀਆਂ ਭਨਸੋੜ ਜਾਂ ਕਿਸੇ ਹੋਰ ਵੱਲ ਚਲਾਈਆਂ ਗਈਆਂ। ਘਟਨਾ ਦੁਪਹਿਰੇ ਕਰੀਬ ਦੋ ਵਜੇ ਵਾਪਰੀ।
ਪੁਲੀਸ ਨੇ ਕਿਹਾ ਕਿ ਤਕਰਾਰ ਕੰਟਰੈਕਟਰ ਦੇ ਮੈਨੇਜਰ ਤੇ ਭਨਸੋੜੇ ਦੇ ਵਿਅਕਤੀਆਂ ਵਿਚਾਲੇ ਹੋਈ। ਕੰਟਰੈਕਟਰ ਦੇ ਮੈਨੇਜਰ ਭਨਸੋੜੇ ਦੇ ਦਫ਼ਤਰ ਗਿਆ ਸੀ ਜਿੱਥੇ ਸ਼ਬਦੀ ਤਕਰਾਰ ਹੋ ਗਿਆ। ਪੁਲੀਸ ਟੀਮ ਮੌਕੇ ਉਤੇ ਪੁੱਜ ਗਈ ਹੈ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਦਾ ਮੰਤਵ ਕੀ ਸੀ। -ਪੀਟੀਆਈ