ਬਾਲੀਆ (ਯੂਪੀ), 28 ਅਗਸਤਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਅਤੁਲ ਰਾਏ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਲੜਕੀ ਦੀ ਮਾਂ ਨੇ ਸੰਸਦ ਮੈਂਬਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਲੜਥੀ, ਜਿਸ ਨੇ ਰਾਏ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ, ਨੇ ਸੁਪਰੀਮ ਕੋਰਟ ਦੇ ਸਾਹਮਣੇ 16 ਅਗਸਤ ਨੂੰ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਦੋਸਤ ਦੇ ਨਾਲ ਆਤਮਦਾਹ ਕਰ ਲਿਆ ਸੀ। ਲੜਕੀ ਦੀ 24 ਅਗਸਤ ਨੂੰ ਮੌਤ ਹੋ ਗਈ ਸੀ ਅਤੇ ਉਸ ਦੇ ਸਾਥੀ ਦੀ ਉਸ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਆਪਣਾ ਦਰਦ ਸਾਂਝਾ ਕੀਤਾ ਸੀ। ਲੜਕੀ ਦੀ ਮਾਂ ਨੇ ਆਪਣੇ ਪਿੰਡ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸੰਸਦ ਮੈਂਬਰ ਅਤੁਲ ਰਾਏ ਲਈ ਮੌਤ ਦੀ ਸਜ਼ਾ ਚਾਹੁੰਦੀ ਹੈ, ਜੋ ਉਸ ਦੀ ਧੀ ਦੀ ਮੌਤ ਲਈ ਜ਼ਿੰਮੇਵਾਰ ਹੈ। ਉਸ ਨੇ ਕਿਹਾ, “ਮੇਰੀ ਧੀ ਬਹੁਤ ਪ੍ਰਤਿਭਾਸ਼ਾਲੀ ਸੀ ਅਤੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਜ਼ਰੂਰ ਕੁਝ ਨਾ ਕੁਝ ਬਣ ਜਾਂਦੀ ਪਰ ਉਸ ਨੇ ਤੜਫ ਤੜਫ ਕੇ ਆਪਣੀ ਜਾਨ ਦਿੱਤੀ। ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਦੀ ਮੌਤ ਲਈ ਜ਼ਿੰਮੇਦਾਰ ਅਤੁਲ ਰਾਏ ਦੀ ਮੌਤ ਲਈ ਜ਼ਿੰਮੇਵਾਰ ਸੰਸਦ ਮੈਂਬਰ ਨੂੰ ਵੀ ਫਾਂਸੀ ਦਿੱਤੀ ਜਾਵੇ। ਪਰਿਵਾਰ ਦੀ ਆਰਥਿਕ ਹਾਲਤ ਕਾਫੀ ਖਰਾਬ ਹੈ ਪਰ ਫੇਰ ਵੀ ਪਰਿਵਾਰ ਇਨਸਾਫ਼ ਲਈ ਸੰਘਰਸ਼ ਕਰੇਗਾ।’