ਹਾਜੀਪੁਰ: ਵੈਸ਼ਾਲੀ ਜ਼ਿਲ੍ਹੇ ’ਚ ਲਾਲਗੰਜ ਵਿਧਾਨ ਸਭਾ ਹਲਕੇ ’ਚ ਅੱਜ ਵੋਟਿੰਗ ਕੇਂਦਰ ਨੰਬਰ 191 ’ਤੇ ਸੁਰੱਖਿਆ ’ਚ ਤਾਇਨਾਤ ਬੀਐੱਸਐੱਫ ਦੇ ਸਬ-ਇੰਸਪੈਕਟਰ ਕੇਆਰ ਭਾਈ (55) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਸਬ-ਇੰਸਪੈਕਟਰ ਗੁਜਰਾਤ ਦੇ ਵਡੋਦਰਾ ਸ਼ਹਿਰ ਦਾ ਰਹਿਣ ਵਾਲਾ ਸੀ। ਸੂਤਰਾਂ ਨੇ ਦੱਸਿਆ ਕਿ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਸਮੇਂ ਉਕਤ ਅਧਿਕਾਰੀ ਦੇ ਅਚਾਨਕ ਛਾਤੀ ’ਚ ਤੇਜ਼ ਦਰਦ ਸ਼ੁਰੂ ਹੋ ਗਿਆ ਜਿਸ ਦੀ ਸੂਚਨਾ ਉਸ ਨੇ ਆਪਣੇ ਬੀਐੱਸਐੱਫ ਕੇਂਦਰ ਭਗਵਾਨਪੁਰ ’ਚ ਦਿੱਤੀ। ਬੀਐੱਸਐੱਫ ਕੇਂਦਰ ਦੇ ਜਵਾਨ ਉਨ੍ਹਾਂ ਨੂੰ ਹਾਜੀਪੁਰ ਸਦਰ ਦੇ ਹਸਪਤਾਲ ਲੈ ਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
-ਪੀਟੀਆਈ