ਭੁਜ: ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਭਾਰਤ-ਪਾਕਿ ਸਰਹੱਦ ਦੇ ਨਾਲ ‘ਹਰਾਮੀ ਨਾਲਾ’ ਵਿਚੋਂ ਬੀਐੱਸਐਫ ਨੇ ਚਾਰ ਪਾਕਿਸਤਾਨੀ ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਇਕ ਪਾਕਿਸਤਾਨੀ ਮਛੇਰੇ ਅੱਲਾ ਬਚਾਓ ਸਿੱਦੀਕੀ (25) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਸਿੰਧ ਸੂਬੇ ਦਾ ਰਹਿਣ ਵਾਲਾ ਹੈ। ਜਦਕਿ ਬਾਕੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਬੀਐੱਸਐਫ ਨੇ ਕਿਸ਼ਤੀਆਂ ਦੀ ਤਲਾਸ਼ੀ ਲਈ ਗਈ ਹੈ ਪਰ ਕੁਝ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ। ਬੀਐੱਸਐਫ ਵੱਲੋਂ ਇਲਾਕੇ ਵਿਚ ਭਾਲ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ