ਨਵੀਂ ਦਿੱਲੀ: ਸੀਮਾ ਸੜਕ ਸੰਗਠਨ (ਬੀਆਰਓ) ਨੇ ਪੂਰਬੀ ਲੱਦਾਖ ਦੇ ਉਮਲਿੰਗਲਾ ਦੱਰ੍ਹੇ ’ਤੇ 19,300 ਫੁੱਟ ਦੀ ਉਚਾਈ ’ਤੇ ਵਾਹਨਾਂ ਦੇ ਚੱਲਣਯੋਗ ਦੁਨੀਆਂ ਦੀ ਸਭ ਤੋਂ ਉੱਚ ਸੜਕ ਦਾ ਨਿਰਮਾਣ ਕੀਤਾ ਹੈ। ਬੀਆਰਓ ਨੇ ਉਮਲਿੰਗਲਾ ਦੱਰ੍ਹੇ ’ਤੇ 52 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਹੈ। ਇਸ ਸੜਕ ਨੇ ਬੋਲੀਵੀਆ ’ਚ 18,953 ਫੁੱਟ ਦੀ ਉਚਾਈ ’ਤੇ ਬਣੀ ਸੜਕ ਦਾ ਰਿਕਾਰਡ ਤੋੜਿਆ ਹੈ। ਬਿਆਨ ਮੁਤਾਬਕ ਉਮਲਿੰਗਲਾ ਦੱਰ੍ਹੇ ਦੀ ਇਹ ਸੜਕ ਹੁਣ ਪੂਰਬੀ ਲਦਾਖ ’ਚ ਚੁਮਾਰ ਸੈਕਟਰ ਦੇ ਅਹਿਮ ਕਸਬਿਆਂ ਨੂੰ ਜੋੜਦੀ ਹੈ। -ਪੀਟੀਆਈ