ਨਵੀਂ ਦਿੱਲੀ/ਮੁੰਬਈ, 12 ਮਾਰਚ
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਏਅਰਲਾਈਨ ਸਨਅਤ ਦੀ ਮੰਗ ਮੁਤਾਬਕ ਏਵੀਏਸ਼ਨ ਟਰਬਾਈਨ ਈਂਧਣ (ਏਟੀਐੱਫ) ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਉਣ ਲਈ ਕੰਮ ਕਰ ਰਿਹਾ ਹੈ ਤੇ ਇਹ ਮੁੱਦਾ ਵਿੱਤ ਮੰਤਰਾਲੇ ਨਾਲ ਵੀ ਵਿਚਾਰਿਆ ਗਿਆ ਹੈ। ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਗਲੋਬਲ ਏਵੀਏਸ਼ਨ ਤੇ ਏਅਰ ਕਾਰਗੋ ਸੈਕਟਰ ਬਾਰੇ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਤਰਾਲੇ ਨੇ ਮੁਲਕ ਦੇ ਮੋਕਲੇ ਹਵਾਈ ਲਾਂਘੇ ਦੀ ਮੁਕੰਮਲ ਤੇ ਸਰਵੋਤਮ ਵਰਤੋਂ ਲਈ ਕੁਝ ਖਾਸ ਕਦਮ ਪੁੱਟੇ ਹਨ, ਜਿਸ ਨਾਲ ਭਾਰਤ ਦੇ ਹਵਾਈ ਖੇਤਰ ਉੱਤੋਂ ਦੀ ਲੰਘਦੀਆਂ ਕੌਮਾਂਤਰੀ ਤੇ ਘਰੇਲੂ ਉਡਾਣਾਂ ਦਾ ਲਾਗਤ ਖਰਚਾ ਘਟਾਉਣ ਵਿੱਚ ਮਦਦ ਮਿਲੇਗੀ। ਏਟੀਐੱਫ, ਜੋ ਕਿਸੇ ਵੀ ਏਅਰਲਾਈਨ ਨੂੰ ਚਲਾਉਣ ਉੱਤੇ ਆਉਣ ਵਾਲੇ ਲਾਗਤ ਖਰਚੇ ’ਚ 45-55 ਫੀਸਦ ਦਾ ਯੋਗਦਾਨ ਪਾਉਂਦਾ ਹੈ, ਦੀ ਭਾਰਤ ’ਚ ਕੀਮਤ ਹੋਰਨਾਂ ਮੁਲਕਾਂ ਦੇ ਮੁਕਾਬਲੇ ਕਿਤੇ ਵੱਧ ਹੈ ਤੇ ਏਅਰਲਾਈਨ ਸਨਅਤ ਵੱਲੋੋਂ ਜੈੱਟ ਈਂਧਣ ਨੂੰ ਵਸਤਾਂ ਤੇ ਸੇਵਾਵਾਂ ਕਰ ਹੇਠ ਲਿਆਉਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। -ਪੀਟੀਆਈ