ਨਵੀਂ ਦਿੱਲੀ, 16 ਅਪਰੈਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਤੋਂ ਨਿਪਟਣ ਦੀ ਰਣਨੀਤੀ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਟਵੀਟ ਕੀਤਾ, ‘‘ਕੇਂਦਰੀ ਸਰਕਾਰ ਦੀ ਕੋਵਿਡ ਰਣਨੀਤੀ: ਪਹਿਲਾ ਗੇੜ-ਤੁਗਲਕੀ ਲੌਕਡਾਊਨ ਲਾਓ, ਦੂਜਾ ਗੇੜ-ਘੰਟੀ ਬਜਾਓ ਤੇ ਤੀਜਾ ਗੇੜ-ਪ੍ਰਭੂ ਦੇ ਗੁਣ ਗਾਓ।’’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕਾਂ ਨੂੰ ਅਪੀਲ ਕੀਤੀ, ‘‘ਪਿਆਰੇ ਦੇਸ਼ਵਾਸੀਓਂ, ਇਹ ਸਾਰਿਆਂ ਲਈ ਬਹੁਤ ਸੰਕਟ ਦਾ ਸਮਾਂ ਹੈ। ਸਾਡੇ ਸਾਰਿਆਂ ਦੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਤੇ ਆਸ-ਪਾਸ ਦੇ ਲੋਕ ਕਰੋਨਾ ਮਹਾਮਾਰੀ ਦੀ ਲਪੇਟ ਵਿਚ ਆ ਰਹੇ ਹਨ।’’ ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਮਾਸਕ ਲਾਓ ਤੇ ਕੋਵਿਡ ਤੋਂ ਸੁਰੱਖਿਆ ਸਬੰਧੀ ਸਾਰੇ ਨਿਰਦੇਸ਼ਾਂ ਦਾ ਪਾਲਣ ਕਰੋ। ਸਾਵਧਾਨੀ ਤੇ ਸੰਵੇਦਨਾ ਦੇ ਨਾਲ ਸਾਨੂੰ ਮਿਲ ਕੇ ਇਸ ਜੰਗ ਨੂੰ ਜਿੱਤਣਾ ਹੋਵੇਗਾ।’’