ਨਵੀਂ ਦਿੱਲੀ, 6 ਸਤੰਬਰ
ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਮੰਗ ਵਧਾਊਣ ਅਤੇ ਮੁਲਕ ਦੇ ਅਰਥਚਾਰੇ ਦੀ ਨੁਹਾਰ ਬਦਲਣ ਲਈ ਸਰਕਾਰ ਨੂੰ ਵਧੇਰੇ ਕਰਜ਼ਾ ਲੈਣ ਦਾ ਸੁਝਾਅ ਦਿੱਤਾ ਹੈ। ਸੀਨੀਅਰ ਕਾਂਗਰਸ ਆਗੂ ਨੇ ਨਗਦੀ ਊਗਰਾਹੁਣ ਦੇ ਕੁਝ ਤਰੀਕੇ ਵੀ ਦੱਸੇ ਹਨ ਜਿਨ੍ਹਾਂ ’ਚ ਐੱਫਆਰਬੀਐੱਮ ਨੇਮਾਂ ’ਚ ਢਿੱਲ, ਕੰਪਨੀਆਂ ’ਚੋਂ ਸਰਕਾਰੀ ਹਿੱਸੇਦਾਰੀ ਘਟਾਊਣ ਦੇ ਫ਼ੈਸਲਿਆਂ ’ਚ ਤੇਜ਼ੀ ਅਤੇ ਆਲਮੀ ਬੈਂਕਾਂ ਤੋਂ ਪੈਸਾ ਊਧਾਰ ਲੈਣਾ ਸ਼ਾਮਲ ਹਨ। ਅਰਥਚਾਰੇ ਦੀ ਨੁਹਾਰ ਬਦਲਣ ਦੇ ਕਦਮਾਂ ਤਹਿਤ ਊਨ੍ਹਾਂ ਸੂਬਿਆਂ ਦੇ ਜੀਐੱਸਟੀ ਮੁਆਵਾਜ਼ੇ ਦਾ ਭੁਗਤਾਨ ਕਰਨ ਤੋਂ ਇਲਾਵਾ 50 ਫ਼ੀਸਦੀ ਗਰੀਬ ਪਰਿਵਾਰਾਂ ਨੂੰ ਕੁਝ ਨਕਦੀ ਦੇਣ, ਊਨ੍ਹਾਂ ਨੂੰ ਅਨਾਜ ਦੇਣ ਅਤੇ ਬੁਨਿਆਦੀ ਢਾਂਚੇ ’ਤੇ ਖ਼ਰਚਾ ਵਧਾਊਣ ਦੀ ਮੰਗ ਕੀਤੀ ਹੈ। ਊਨ੍ਹਾਂ ਟਵੀਟ ਕਰ ਕੇ ਕਿਹਾ ਕਿ ਬੈਂਕਾਂ ਦਾ ਮੁੜ ਪੂੰਜੀਕਰਨ ਕੀਤਾ ਜਾਵੇ ਤਾਂ ਜੋ ਊਹ ਵਧੇਰੇ ਊਧਾਰ ਦੇ ਸਕਣ। ਸ੍ਰੀ ਚਿਦੰਬਰਮ ਨੇ ਕਿਹਾ ਕਿ ਸਾਰੇ ਕੰਮਾਂ ਲਈ ਨਗਦੀ ਦੀ ਲੋੜ ਹੋਵੇਗੀ ਅਤੇ ਕਰਜ਼ਾ ਲੈਣ ’ਚ ਝਿਜਕ ਨਹੀਂ ਕਰਨੀ ਚਾਹੀਦੀ ਹੈ। ਊਨ੍ਹਾਂ ਕਿਹਾ ਕਿ ਕੌਮਾਂਤਰੀ ਮੁਦਰਾ ਫ਼ੰਡ, ਵਿਸ਼ਵ ਬੈਂਕ, ਏਸ਼ਿਆਈ ਵਿਕਾਸ ਬੈਂਕ ਆਦਿ ਵੱਲੋਂ ਕੀਤੀ ਗਈ 6.5 ਅਰਬ ਡਾਲਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਕੇ ਇਹ ਪੈਸਾ ਵਿਕਾਸ ਕੰਮਾਂ ’ਤੇ ਲਾਊਣਾ ਚਾਹੀਦਾ ਹੈ। ਊਨ੍ਹਾਂ ਆਖਰੀ ਊਪਾਅ ਵਜੋਂ ਘਾਟੇ ਨੂੰ ਪੂਰਨ ਲਈ ਸਿੱਧੇ ਰਿਜ਼ਰਵ ਬੈਂਕ ਨੂੰ ਬਾਂਡ ਦੇ ਕੇ ਪੈਸਾ ਲੈਣ ਲਈ ਆਖਿਆ ਹੈ। -ਪੀਟੀਆਈ