ਸਿਲਚਰ: ਅਸਾਮ ਤੇ ਮੇਘਾਲਿਆ ਦੇ ਮੰਤਰੀਆਂ ਨੇ ਅੰਤਰਰਾਜੀ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਮੁਲਾਕਾਤ ਕੀਤੀ ਹੈ। ਇਹ ਵਿਵਾਦ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ। ਅਸਾਮ ਦੇ ਉਦਯੋਗ ਤੇ ਵਣਜ ਮੰਤਰੀ ਚੰਦਰ ਮੋਹਨ ਪਟਵਾਰੀ ਤੇ ਮੇਘਾਲਿਆ ਦੇ ਗ੍ਰਹਿ ਮੰਤਰੀ ਲਖਮਨ ਰਿਮਬੂਈ ਅੱਜ ਮੇਘਾਲਿਆ ਦੀਆਂ ਪੂਰਬੀ ਜੈਂਤੀਆ ਪਹਾੜੀਆਂ ਦੇ ਇਕ ਪਿੰਡ ਵਿਚ ਮਿਲੇ। ਮੁਲਾਕਾਤ ਵਿਚ ਦੋਵਾਂ ਧਿਰਾਂ ਨੇ ਮਸਲੇ ਦੇ ਹੱਲ ਲਈ ਪ੍ਰਕਿਰਿਆ ਸਾਂਝੀ ਕੀਤੀ। -ਪੀਟੀਆਈ