ਮੁੰਬਈ, 2 ਮਈ
ਬੰਬੇ ਹਾਈ ਕੋਰਟ ਨੇ ਅਖ਼ਬਾਰਾਂ ਵਿੱਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਣ ’ਤੇ ਪਾਬੰਦੀ ਲਾਉਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟੀਸ਼ਨਰ ਫ਼ਿਰੋਜ਼ ਸੱਯੀਦ ਨੇ ਦਾਅਵਾ ਕੀਤਾ ਸੀ ਕਿ ਅਖ਼ਬਾਰਾਂ ’ਚ ਛਪੀਆਂ ਤਸਵੀਰਾਂ ਮਗਰੋਂ ਕੂੜੇਦਾਨਾਂ ਤੇ ਸੜਕਾਂ ’ਤੇ ਰੁਲਦੀਆਂ ਪਈਆਂ ਮਿਲਦੀਆਂ ਹਨ। ਚੀਫ਼ ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਵੀ.ਜੀ.ਬਿਸ਼ਟ ਦੀ ਸ਼ਮੂਲੀਅਤ ਵਾਲੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਉਹ ਅਜਿਹਾ ਕੋਈ ਹੁਕਮ ਪਾਸ ਨਹੀਂ ਕਰ ਸਕਦੇ ਤੇ ਕਾਨੂੰਨ ਬਣਾਉਣਾ ਜਾਂ ਰਾਜਾਂ ਨੂੰ ਅਜਿਹਾ ਕਾਨੂੰਨ ਬਣਾਉਣ ਲਈ ਕਹਿਣਾ, ਹਾਈ ਕੋਰਟ ਦਾ ਕੰਮ ਨਹੀਂ ਹੈ। -ਪੀਟੀਆਈ