ਭਾਟਪਾੜਾ(ਪੱਛਮੀ ਬੰਗਾਲ), 25 ਅਕਤੂਬਰ
ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਰੇਲਵੇ ਟਰੈਕ ’ਤੇ ਰੱਖਿਆ ਬੰਬ ਫਟਣ ਕਾਰਨ 7 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਘਟਨਾ ਸਵੇਰੇ 8.30 ਵਜੇ ਕੋਲਕਾਤਾ ਤੋਂ 30 ਕਿਲੋਮੀਟਰ ਦੂਰ ਭਾਟਪਾੜਾ ਵਿੱਚ ਕਾਕੀਨਾੜਾ ਅਤੇ ਜਗਾਦਲ ਸਟੇਸ਼ਨਾਂ ਵਿਚਲੇ ਰੇਲਵੇ ਟਰੈਕ ’ਤੇ ਵਾਪਰੀ। ਪੁਲੀਸ ਅਧਿਕਾਰੀ ਨੇ ਦੱੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਇਹ ਬੰਬ ਰੇਲਵੇ ਟਰੈਕ ’ਤੇ ਲਾਇਆ ਸੀ ਤੇ ਬੱਚੇ ਇਸ ਬੰਬ ਨੂੰ ਗੇਂਦ ਸਮਝ ਕੇ ਖੇਡਣ ਲੱਗੇ ਕਿ ਇਹ ਫਟ ਗਿਆ ਤੇ ਤਿੰਨ ਬੱਚੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇਕ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। -ਪੀਟੀਆਈ