ਜੰਮੂ, 14 ਅਗਸਤ
ਸ੍ਰੀਨਗਰ ਦੇ ਸਨਤ ਨਗਰ ਵਿੱਚ ਗਰਨੇਡ ਧਮਾਕਾ ਹੋਇਆ ਜਿਸ ਕਾਰਨ ਸੀਆਰਪੀਐਫ ਦਾ ਜਵਾਨ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਮਿਲੀ ਹੈ ਕਿ ਸੀਆਰਪੀਐਫ ਦੇ ਕਾਫਲੇ ’ਤੇ ਅੱਜ ਦੇਰ ਸ਼ਾਮ ਗਰਨੇਡ ਸੁੱਟਿਆ ਗਿਆ। ਇਹ ਵੀ ਦੱਸਣਾ ਬਣਦਾ ਹੈ ਕਿ ਜੰਮੂ ਕਸ਼ਮੀਰ ਵਿੱਚ ਪਿਛਲੇ ਦੋ ਦਿਨਾਂ ਵਿਚ ਇਹ ਤੀਜਾ ਗਰਨੇਡ ਹਮਲਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ 15 ਅਗਸਤ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅਤਿਵਾਦੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।