ਮੁੰਬਈ: ਮਸ਼ਹੂਰ ਬੌਲੀਵੁੱਡ ਗਾਇਕ ਕੁਮਾਰ ਸਾਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਕੁਮਾਰ ਸਾਨੂੰ ਦੀ ਟੀਮ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਖ਼ਬਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੀ ਟੀਮ ਨੇ ਫੇਸਬੁੱਕ ’ਤੇ ਪੋਸਟ ਕੀਤਾ, ‘ਸਾਨੂ ਦਾ ਕਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰੋ। ਸ਼ੁਕਰੀਆ।’
-ਪੀਟੀਆਈ