ਮੁੰਬਈ: ਨਾਰਕੋਟਿਕਸ ਕੰਟਰੋਲ ਬਿਓਰੋ (ਐੱਨਸੀਬੀ) ਨੇ ਅੱਜ ਬੌਲੀਵੁੱਡ ਦੇ ‘ਮੇਕਅਪ ਆਰਟਿਸਟ ਤੇ ਹੇਅਰ ਸਟਾਈਲਿਸਟ’ ਸੂਰਜ ਗੋਦਾਂਬੇ ਅਤੇ ਇੱਕ ਹੋਰ ਵਿਅਕਤੀ ਨੂੰ ਕੋਕੀਨ ਰੱਖਣ ਦੇ ਦੋਸ਼ ਵਿੱੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੌਲੀਵੁੱਡ ਵਿੱਚ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਅੱਜ ਅੰਧੇਰੀ ਖੇਤਰ ’ਚ ਪੈਂਦੇ ਮੀਰਾ ਟਾਵਰ ’ਚ ਛਾਪਾ ਮਾਰਿਆ ਸੀ। ਇਸ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਗੋਦਾਬੇ ਤੇ ਆਟੋ ਰਿਕਸ਼ਾ ਡਰਾਈਵਰ ਲਾਲ ਚੰਦਰ ਯਾਦਵ ਵਜੋਂ ਹੋਈ ਹੈ। ਅਦਾਲਤ ਨੇ ਮੁਲਜ਼ਮਾਂ ਨੂੰ 16 ਦਸੰਬਰ ਤੱਕ ਐੱਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ। -ਪੀਟੀਆਈ