ਮੁੰਬਈ, 10 ਦਸੰਬਰ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀਰਵਾਰ ਨੂੰ ਬੌਲੀਵੁੱਡ ਦੇ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਸੂਰਜ ਗੋਦਾਂਬੇ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ ਕੋਕੀਨ ਜ਼ਬਤ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐੱਨਸੀਬੀ, ਜੋ ਕਥਿਤ ਤੌਰ ‘ਤੇ ਬਾਲੀਵੁੱਡ-ਡਰੱਗਜ਼ ਗਠਜੋੜ ਦੀ ਜਾਂਚ ਕਰ ਰਹੀ ਹੈ, ਨੇ ਛਾਪੇ ਤੋਂ ਬਾਅਦ ਗੋਦਾਂਬੇ ਨੂੰ ਫੜ ਲਿਆ। ਉਹ ਮਸ਼ਹੂਰ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਹੈ ਅਤੇ ਉਸ ਨੇ ਵੱਡੇ ਪ੍ਰੋਡਕਸ਼ਨ ਹਾਊਸਿਜ਼ ਨਾਲ ਕੰਮ ਕੀਤਾ ਹੈ।