ਮੁੰਬਈ, 25 ਅਗਸਤ
ਬਾਲੀਵੁੱਡ ਡਾਇਰੈਕਟਰ ਸਾਵਨ ਕੁਮਾਰ ਟਾਕ (86) ਦਾ ਅੱਜ ਸ਼ਾਮ ਵੇਲੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ‘ਸਨਮ ਬੇਵਫਾ’ ਤੇ ‘ਸੌਤਨ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਫੇਫੜਿਆਂ ਵਿੱਚ ਇਨਫੈਕਸ਼ਨ ਅਤੇ ਸਾਹ ਦੀ ਤਕਲੀਫ ਕਾਰਨ ਉਨ੍ਹਾਂ ਨੂੰ ਅੱਜ ਗੰਭੀਰ ਹਾਲਤ ਵਿੱਚ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਨ੍ਹਾਂ ਨੇ ਸ਼ਾਮ 4.15 ਵਜੇ ਅੰਤਿਮ ਸਾਹ ਲਿਆ। ਉਨ੍ਹਾਂ ਦੇ ਭਤੀਜੇ ਨਵੀਨ ਨੇ ਦੱਸਿਆ ਕਿ ਸਾਵਨ ਕੁਮਾਰ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਧੜਕਣ ਰੁਕਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਿਰਦੇਸ਼ਕ ਸਾਵਨ ਕੁਮਾਰ ਨੇ 1991 ਵਿੱਚ ਫਿਲਮ ‘ਸਨਮ ਬੇਵਫਾ’ ਦਾ ਨਿਰਦੇਸ਼ਨ ਕੀਤਾ ਸੀ ਜਿਸ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਬਤੌਰ ਹੀਰੋ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸਾਲ 1972 ਵਿੱਚ ਫਿਲਮ ‘ਗੋਮਤੀ ਕੇ ਕਿਨਾਰੇ’ ਦਾ ਨਿਰਦੇਸ਼ਨ ਕਰਦਿਆਂ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। -ਪੀਟੀਆਈ