ਮੁਜੱਫਰਪੁਰ, 26 ਦਸੰਬਰ
ਬਿਹਾਰ ਦੇ ਮੁਜੱਫਰਪੁਰ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਇਕ ਨੂਡਲਸ ਫੈਕਟਰੀ ਵਿਚ ਬੁਆਇਲਰ ਫਟਣ ਕਰ ਕੇ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਫੈਕਟਰੀ ਢਹਿ ਗਈ ਅਤੇ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬੇਲਾ ਉਦਯੋਗਿਕ ਇਲਾਕੇ ਦੇ ਵਸਨੀਕ ਸਵੇਰੇ ਕਰੀਬ 9.30 ਵਜੇ ਉਦੋਂ ਤੇਜ਼ ਧਮਾਕੇ ਦੀ ਆਵਾਜ਼ ਨਾਲ ਸਹਿਮ ਗਏ ਜਦੋਂ ਧਮਾਕੇ ਕਰ ਕੇ ਫੈਕਟਰੀ ਢਹਿ ਗਈ ਅਤੇ ਨੇੜਲੀਆਂ ਕਈ ਇਮਾਰਤਾਂ ਦੀਆਂ ਛੱਤਾਂ ਵੀ ਡਿੱਗ ਗਈਆਂ। ਘਟਨਾ ਸਥਾਨ ਉੱਤੇ ਮੌਜੂਦ ਮੁਜੱਫਰਪੁਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਣਬ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਛੇ ਲਾਸ਼ਾਂ ਮਲਬੇ ਵਿੱਚੋਂ ਕੱਢੀਆਂ ਗਈਆਂ ਹਨ। ਉੱਧਰ, ਘਟਨਾ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। -ਪੀਟੀਆਈ