ਬੋਇੰਗ ਨੇ ਭਾਰਤ ਨੂੰ 22 ਅਪਾਚੇ ਹੈਲੀਕਾਪਟਰ ਮੁਹੱਈਆ ਕੀਤੇ

ਬੋਇੰਗ ਨੇ ਭਾਰਤ ਨੂੰ 22 ਅਪਾਚੇ ਹੈਲੀਕਾਪਟਰ ਮੁਹੱਈਆ ਕੀਤੇ

ਨਵੀਂ ਦਿੱਲੀ, 10 ਜੁਲਾਈ

ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਪਿਛਲੇ ਮਹੀਨੇ 22 ਅਪਾਚੇ ਲੜਾਕੂ ਹੈਲੀਕਾਪਟਰਾਂ ’ਚੋਂ ਆਖਰੀ ਪੰਜ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਸੌਂਪ ਦਿੱਤੇ ਹਨ। ਇਹ ਬੇੜਾ ਹੁਣ ਅਸਲ ਕੰਟਰੋਲ ਰੇਖਾ ਨੇੜੇ ਅਹਿਮ ਹਵਾਈ ਟਿਕਾਣਿਆਂ ’ਤੇ ਤਾਇਨਾਤ ਜੰਗੀ ਜਹਾਜ਼ਾਂ ਦਾ ਹਿੱਸਾ ਬਣ ਗਿਆ ਹੈ। ਬੋਇੰਗ ਨੇ ਕਿਹਾ ਕਿ ਉਸ ਨੇ ਸਾਰੇ 22 ਅਪਾਚੇ ਤੇ 15 ਚਿਨੂਕ ਫੌਜੀ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਮੁਹੱਈਆ ਕਰ ਦਿੱਤੇ ਹਨ ਤੇ ਊਹ ਭਾਰਤੀ ਹਥਿਆਰਬੰਦ ਦਸਤਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤ ਨੇ ਸਤੰਬਰ 2015 ’ਚ ਹਵਾਈ ਸੈਨਾ ਲਈ 22 ਅਪਾਚੇ ਤੇ 15 ਚਿਨੂਕ ਹੈਲੀਕਾਪਟਰਾਂ ਦੀ ਖਰੀਦ ਸਬੰਧੀ ਬੋਇੰਗ ਨਾਲ ਕਰਾਰ ਕੀਤਾ ਸੀ। -ਪੀਟੀਆਈ

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All