ਨਵੀਂ ਦਿੱਲੀ, 3 ਦਸੰਬਰ
ਕੌਂਸਲ ਫਾਰ ਇੰਡੀਅਨ ਸਕੂਲ ਆਫ਼ ਸਰਟੀਫਿਕੇਟ ਐਗਜ਼ਾਮੀਨੇਸ਼ਨ ਕੌਂਸਲ (ਸੀਆਈਐੱਸਸੀਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਕੱਤਰ ਨੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਜਨਵਰੀ ਮਹੀਨੇ ਤੋਂ ਅੰਸ਼ਿਕ ਤੌਰ ’ਤੇ ਸਕੂਲ ਖੋਲ੍ਹਣ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ, ਜਿਨ੍ਹਾਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੇਣੀਆਂ ਹਨ। ਕੌਂਸਲ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਹੈ ਤੇ ਵੱਖ-ਵੱਖ ਸੂਬਿਆਂ, ਜਿਨ੍ਹਾਂ ’ਚ ਅਪਰੈਲ ਤੇ ਮਈ ਚੋਣਾਂ ਹੋਣੀਆਂ ਹਨ, ਦੀ ਸਮਾਂ-ਸਾਰਣੀ ਵੀ ਮੰਗੀ ਹੈ ਤਾਂ ਕਿ ਉਸ ਮੁਤਾਬਕ ਪੀਖਿਆਵਾਂ ਲਈ ਡੇਟਸ਼ੀਟ ਤਿਆਰ ਕੀਤੀ ਜਾ ਸਕੀ। ਮੁੱਖ ਕਾਰਜਕਾਰੀ ਅਧਿਕਾਰੀ ਗੈਰੀ ਅਰਾਥੂਨ ਨੇ ਕਿਹਾ ਕਿ ਫਾਈਨਲ ਪ੍ਰੀਖਿਆਵਾਂ ਲਈ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਅੰਸ਼ਿਕ ਤੌਰ ’ਤੇ, ਖਾਸਕਰ ਦਸਵੀ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਲਈ ਸਕੂਲ ਖੋਲ੍ਹਣ ਦੀ ਆਗਿਆ ਮੰਗੀ ਗਈ ਹੈ।
-ਪੀਟੀਆਈ