ਨਾਗਪੁਰ, 6 ਅਕਤੂਬਰ
ਨਾਗਪੁਰ ਪੁਲੀਸ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਹੈੱਡਕੁਆਰਟਰ ਤੱਕ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕਰਦੇ ਭਾਰਤ ਮੁਕਤੀ ਮੋਰਚਾ (ਬੀਐੱਮਐੱਮ) ਦੇ ਕਈ ਕਾਰਕੁਨਾਂ ਨੂੰ ਅੱਜ ਹਿਰਾਸਤ ਵਿੱਚ ਲੈ ਲਿਆ ਹੈ। ਜਥੇਬੰਦੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਸੰਘ ਖਿਲਾਫ਼ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਕਿਉਂਕਿ ਆਰਐੱਸਐੱਸ ਦੇਸ਼ ਦੇ ਸੰਵਿਧਾਨ ਦੀ ਸਤਿਕਾਰ ਨਹੀਂ ਕਰਦੀ। ਇਸ ਤੋਂ ਪਹਿਲਾਂ ਪੁਲੀਸ ਨੇ 6 ਮਾਰਚ ਨੂੰ ਰੋਸ ਮਾਰਚ ਕੱਢਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਕਰਕੇ ਬੀਐੱਮਐੱਮ ਨੂੰ ਨਾਗਪੁਰ ਹਾਈ ਕੋਰਟ ਦਾ ਰੁਖ਼ ਕਰਨਾ ਪਿਆ ਸੀ। ਹਾਲਾਂਕਿ ਮੋਰਚੇ ਨੂੰ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਮੋਰਚੇ ਦੇ ਵਰਕਰ ਸਥਾਨਕ ਕਾਬੜੀ ਚੌਕ ਵਿੱਚ ਇਕੱਤਰ ਹੋਏ, ਪਰ ਪੁਲੀਸ ਨੇ ਮਾਰਚ ਕੱਢਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ